Atam Gyan
ਆਤਮ ਗਿਆਨਇਸ ਪੁਸਤਕ ਵਿਚ ਸੰਨ 1948 ਤੋਂ 1951 ਦੇ ਦੌਰਾਨ, ਮਹਾਰਾਜ ਜਗਤ ਸਿੰਘ ਜੀ ਦੁਆਰਾ ਸੰਤਮਤ ਸੰਬੰਧੀ ਕੀਤੀ ਗਈ ਵਿਆਖਿਆ ਪੇਸ਼ ਕੀਤੀ ਗਈ ਹੈ। ਪੁਸਤਕ ਵਿਚ ਆਪ ਦੇ ਸੱਤ ਸਤਿਸੰਗਾਂ ਦਾ ਪੂਰਾ ਵਿਵਰਣ ਹੈ ਅਤੇ ਅਠਾਰ੍ਹਾਂ ਸਤਿਸੰਗਾਂ ਵਿੱਚੋਂ ਕੁਝ ਚੁਣੇ ਹੋਏ ਬਚਨ ਦਿੱਤੇ ਗਏ ਹਨ। ਆਪ ਰਸਾਇਣ ਸ਼ਾਸਤਰ ਦੇ ਪ੍ਰੋਫ਼ੈਸਰ ਸਨ, ਇਸ ਲਈ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਦਿੱਤੇ ਗਏ ਆਪ ਦੇ ਸਤਿਸੰਗ ਸੰਖੇਪ ਅਤੇ ਸਪਸ਼ਟ ਹੁੰਦੇ ਸਨ, ਇਸ ਵਿਚ ਸਤਿਸੰਗੀਆਂ ਅਤੇ ਜਿਗਿਆਸੂਆਂ ਨੂੰ ਲਿਖੇ ਗਏ ਪੱਤਰਾਂ ਦੇ ਅੰਸ਼ ਵੀ ਹਨ ਅਤੇ ਵਾਰਤਾਲਾਪਾਂ ਵਿੱਚੋਂ ਚੁਣੇ ਗਏ ਆਪ ਦੇ ਬਚਨਾਂ ਦਾ ਇਕ ਸੰਗ੍ਰਹਿ ਵੀ ‘ਰੂਹਾਨੀ ਗੁਲਦਸਤਾ’ ਦੇ ਰੂਪ ਵਿਚ ਦਿੱਤਾ ਗਿਆ ਹੈ। ਮਹਾਰਾਜ ਜਗਤ ਸਿੰਘ ਜੀ ਦੇ ਬਚਨਾਂ ਵਿੱਚੋਂ ਉਨ੍ਹਾਂ ਦਾ ਪ੍ਰੇਮ ਅਤੇ ਸੰਵੇਦਨਸ਼ੀਲਤਾ ਪ੍ਰਗਟ ਹੁੰਦੀ ਹੈ ਅਤੇ ਪਤਾ ਲੱਗਦਾ ਹੈ ਕਿ ਆਪ ਉੱਚ-ਪੱਧਰ ਦੀ ਅਧਿਆਤਮਿਕ ਨਿਰਮਲਤਾ ਉੱਤੇ ਬਹੁਤ ਜ਼ੋਰ ਦਿੰਦੇ ਸਨ। ਸਤਿਗੁਰੂ, ਆਤਮਾ ਦੇ ਪਤਨ ਅਤੇ ਉਸ ਦੇ ਆਪਣੇ ਅਸਲੀ ਘਰ ਵਾਪਸ ਜਾਣ ਦਾ ਉਪਾਅ—ਇਨ੍ਹਾਂ ਵਿਸ਼ਿਆਂ ਤੇ ਆਪ ਦੇ ਬਚਨ ਬਹੁਤ ਪ੍ਰਭਾਵਸ਼ਾਲੀ ਹਨ। This book presents the Sant Mat teachings of Maharaj Jagat Singh between 1948 and 1951. A chemistry professor by profession, Maharaj Jagat Singh's spiritual discourses were succinct, scientific, and forthright. Seven of these are presented in their entirety along with excerpts from 18 others. Also included are his selected letters to foreign disciples, axioms of spirituality, and notes from his conversations. Maharaj Jagat Singh's words reveal his great love and compassion as well as his insistence on the highest level of spiritual purity. He speaks vividly about the Masters, the downfall of the soul, and how the soul can return to its home. English: The Science of the SoulAuthor: Maharaj Jagat Singh Category: RSSB Tradition: The Masters Format: Paperback, 256 Pages Edition: 14th, 2003 ISBN: 978-81-19078-85-1 RSSB: PB-002-0 Price: USD 6 including shipping. Estimated price: EUR 5.68, GBP 4.93 |