Ek Noor Te Sab Jag Upajeyaa
ਏਕ ਨੂਰ ਤੇ ਸਭੁ ਜਗੁ ਉਪਜਿਆਬੱਚਿਆਂ ਲਈ ਲਿਖੀ ਗਈ, ਰੰਗ-ਬਿਰੰਗੇ ਚਿੱਤਰਾਂ ਨਾਲ ਸਜਾਈ ਇਸ ਪੁਸਤਕ ਵਿਚ ਸ੍ਰਿਸ਼ਟੀ ਦੇ ਆਰੰਭ ਤੋਂ ਆਤਮਾਵਾਂ ਦੇ ਆਪਣੇ ਦਿੱਬ-ਸ੍ਰੋਤ ਤੋਂ ਵਿਛੜਨ ਦੀ ਕਹਾਣੀ ਹੈ। ਬੂੰਦਾਂ ਦੇ ਰੂਪ ਵਿਚ ਦਰਸਾਈਆਂ ਗਈਆਂ ਆਤਮਾਵਾਂ ਨੂੰ ਪ੍ਰੇਮ ਦੇ ਦਿੱਬ ਪ੍ਰਕਾਸ਼ਮਈ ਸਾਗਰ ਵਿੱਚੋਂ ਬਾਹਰ ਸ੍ਰਿਸ਼ਟੀ ਵਿਚ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਨੇ ਸਰੀਰ ਧਾਰਨ ਕੀਤੇ ਹੋਏ ਹਨ ਅਤੇ ਜੀਵਨ ਦੇ ਚੱਕਰ ਦਾ ਹਿੱਸਾ ਬਣੀਆਂ ਹੋਈਆਂ ਹਨ। ਪੁਸਤਕ ਵਿਚ ਚਿੱਤਰਾਂ ਰਾਹੀਂ ਸਮਝਾਇਆ ਗਿਆ ਹੈ ਕਿ ਅਸੀਂ ਸਭ ਇਕ ਹੀ ਪਿਤਾ ਦੇ ਬੱਚੇ ਹਾਂ, ਇਸ ਲਈ ਸਾਨੂੰ ਇਕ ਦੂਸਰੇ ਨਾਲ ਅਤੇ ਪ੍ਰਭੂ ਦੇ ਸਭ ਜੀਵਾਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਕਹਾਣੀ ਇਹ ਸੰਦੇਸ਼ ਦਿੰਦੇ ਹੋਏ ਖ਼ਤਮ ਹੁੰਦੀ ਹੈ ਕਿ ‘ਪਰਮਾਤਮਾ ਦਇਆ ਅਤੇ ਪ੍ਰੇਮ ਨਾਲ ਭਰਪੂਰ ਆਪਣੀ ਪਰਮ ਸ਼ਕਤੀ’ ਨੂੰ ਸਤਿਗੁਰੂ ਦੇ ਰੂਪ ਵਿਚ ਸੰਸਾਰ ਵਿਚ ਭੇਜ ਕੇ ਸਾਨੂੰ ਆਪਣੇ ਸੱਚੇ ਘਰ ਬਾਰੇ ਸੁਚੇਤ ਕਰਦੇ ਹਨ। ਸਾਡਾ ਮਾਰਗ- ਦਰਸ਼ਨ ਕਰ ਕੇ ਸਾਨੂੰ ਵਾਪਸ ਉਸ ‘ਪ੍ਰਕਾਸ਼ ਦੇ ਮਹਾਂ ਸਾਗਰ’ ਵਿਚ ਲੈ ਜਾਂਦੇ ਹਨ। ਜਿਸ ਵਿਚ ਸਮਾ ਕੇ ਆਤਮਾ ਰੂਪੀ ਬੂੰਦਾਂ ‘ਸਦਾ ਦੇ ਲਈ ਸੁਖ ਸ਼ਾਂਤੀ ਅਤੇ ਅਨੰਦ ਵਿਚ’ ਰਹਿੰਦੀਆਂ ਹਨ।In this full-color illustrated storybook for children of all ages, the Lord takes a soul, about to be born, on a wondrous spiritual journey. The Lord lovingly gives the soul five precious gifts to share with the people of the world, that reveal the divine principle of oneness behind the myriad divisions of all creation.English: One Light Many LampsAuthor: Victoria Parker Jones Category: Books for Children Format: Hardcover, 48 Pages Edition: 1st. 2009 ISBN: 978-81-8256-843-3 RSSB: PB-219-0 Price: USD 9 including shipping. Estimated price: EUR 8.52, GBP 7.39 |