Sar Bachan Radha Soami Vartik
ਸਾਰਬਚਨ ਰਾਧਾਸੁਆਮੀ ਵਾਰਤਕਇਸ ਪੁਸਤਕ ਵਿਚ ਰਾਧਾਸੁਆਮੀ ਸੰਤ-ਪਰੰਪਰਾ ਦੇ ਪਹਿਲੇ ਸੰਤ ਸੇਠ ਸ਼ਿਵ ਦਿਆਲ ਸਿੰਘ ਜੀ ਦੁਆਰਾ ਕੀਤੀ ਗਈ, ਸੰਤਾਂ ਦੀ ਸਿੱਖਿਆ ਦੇ ਮੁਢਲੇ ਤੱਤਾਂ ਦੀ ਵਿਆਖਿਆ ਹੈ। ਆਪ ‘ਸੁਆਮੀ ਜੀ ਮਹਾਰਾਜ’ ਦੇ ਨਾਂ ਨਾਲ ਪ੍ਰਸਿੱਧ ਸਨ ਅਤੇ 19ਵੀਂ ਸਦੀ ਵਿਚ ਭਾਰਤ ਦੇ ਆਗਰਾ ਸ਼ਹਿਰ ਵਿਚ ਰਹਿੰਦੇ ਸਨ। ਸਾਰਬਚਨ ਦਾ ਸ਼ਾਬਦਿਕ ਅਰਥ ਹੈ ‘ਸੱਚ ਦੇ ਸ਼ਬਦ’ ਅਤੇ ‘ਵਾਰਤਿਕ’ ਦਾ ਅਰਥ ਹੈ ‘ਵਿਆਖਿਆ’। ਇਹ ਵਿਆਖਿਆ ਸੁਆਮੀ ਜੀ ਦੇ ਕਈ ਸਾਲਾਂ ਦੇ ਸਤਿਸੰਗਾਂ ਅਤੇ ਵਾਰਤਾਲਾਪਾਂ ਦੇ ਦੌਰਾਨ ਵੱਖ-ਵੱਖ ਸਮਿਆਂ ਤੇ ਕੀਤੇ ਗਏ ਖੁਲਾਸਿਆਂ ਤੇ ਅਧਾਰਿਤ ਹੈ। ਸੁਆਮੀ ਜੀ ਮਹਾਰਾਜ ਸਮਝਾਉਂਦੇ ਹਨ ਕਿ ਉਨ੍ਹਾਂ ਦੀ ਸਿੱਖਿਆ ਕੋਈ ਨਵੀਂ ਪ੍ਰਣਾਲੀ (ਨਵਾਂ ਢੰਗ) ਨਹੀਂ ਹੈ, ਬਲਕਿ ਪਹਿਲਾਂ ਹੋ ਚੁੱਕੇ ਸਾਰੇ ਹੀ ਪੂਰਨ ਸੰਤਾਂ ਦੁਆਰਾ ਦਿੱਤੇ ਗਏ ਉਹੀ ਅਧਿਆਤਮਿਕ ਸਿਧਾਂਤ ਹਨ ਜਿਹੜੇ ਸਦੀਆਂ ਤੋਂ ਚੱਲੇ ਆ ਰਹੇ ਹਨ। ਸੁਆਮੀ ਜੀ ਦੁਆਰਾ ਅੰਦਰੂਨੀ ਰੂਹਾਨੀ ਮੰਡਲਾਂ ਅਤੇ ਸ੍ਰਿਸ਼ਟੀ ਦੀ ਰਚਨਾ ਦੀ ਪ੍ਰਕਿਰਿਆ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਸੰਖੇਪ ਰੂਹਾਨੀ ਬਚਨਾਂ ਦਾ ਸੰਗ੍ਰਹਿ ਵੀ ਹਵਾਲਿਆਂ (ਸੂਕਤੀਆਂ) ਦੀ ਲੜੀ ਦੇ ਰੂਪ ਵਿਚ ਪੁਸਤਕ ਵਿਚ ਸ਼ਾਮਲ ਕੀਤਾ ਗਿਆ ਹੈ।Sar Bachan, literally meaning "words of truth," contains the fundamental teachings of the saints as explained by Seth Shiv Dayal Singh, known as Soami Ji Maharaj, the first Master in the Radha Soami line of mystics. The text is a translation of notes taken during Soami Ji's discourses and conversations over a period of many years. Soami Ji explains that this is not a new teaching, but the same mystic principles taught by all true saints throughout history. He gives details of the inner spiritual regions and the process of the creation. Also included is a collection of brief spiritual sayings by Soami Ji, presented as a series of axioms.English: Sar Bachan ProseAuthor: Soami Ji Maharaj Category: RSSB Tradition: The Masters Format: Paperback, 168 Pages Edition: 15th. 2004 ISBN: 978-93-88733-20-5 RSSB: PB-036-0 Price: USD 5 including shipping. Estimated price: EUR 4.73, GBP 4.11 |