Guru Ravidas
ਗੁਰੂ ਰਵਿਦਾਸਗੁਰੂ ਰਵਿਦਾਸ ਜੀ ਪੰਦਰਵੀਂ ਸਦੀ ਵਿਚ ਕਬੀਰ ਸਾਹਿਬ ਦੇ ਸਮਕਾਲੀ ਸਨ ਅਤੇ ਬਨਾਰਸ ਵਿਚ ਹੀ ਰਹਿੰਦੇ ਸਨ। ਰਵਿਦਾਸ ਜੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਦੇ ਕਰਮ-ਕਾਂਡਾਂ ਦਾ ਖੰਡਨ ਕੀਤਾ। ਉਨ੍ਹਾਂ ਨੇ ਮਾਨਵ-ਜੀਵਨ ਦੀ ਅਸਥਿਰਤਾ, ਮੌਤ ਦੀ ਨੇੜਤਾ ਅਤੇ ਸਤਿਗੁਰੂ ਦੇ ਮਾਰਗ ਦਰਸ਼ਨ ਨਾਲ, ਅੰਦਰ ਗੂੰਜ ਰਹੇ ਸ਼ਬਦ ਦੀ ਸਾਧਨਾ ਭਾਵ ਪਰਮਾਤਮਾ ਦੀ ਸੱਚੀ ਭਗਤੀ ਕਰਨ ਦੇ ਮਹਤੱਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੀ ਬਾਣੀ ਦੇ ਪਦ ਸੱਚੀ ਨਿਮਰਤਾ, ਪ੍ਰਭੂ-ਪ੍ਰੇਮ ਅਤੇ ਉਨ੍ਹਾਂ ਦੁਆਰਾ ਅਨੁਭਵ ਕੀਤੀ ਗਈ ਬਿਰਹਾ ਦੀ ਪੀੜ ਨਾਲ ਭਰਪੂਰ ਹਨ। ਉਨ੍ਹਾਂ ਦੀ ਭਾਸ਼ਾ-ਸ਼ੈਲੀ ਬੇਖ਼ੋਫ਼ ਅਤੇ ਸਪਸ਼ਟ ਹੈ। ਪੁਸਤਕ ਵਿਚ ਮੌਜੂਦ ਆਪ ਦੇ ਪਦ ਸੰਤਮਤ ਦੇ ਮੂਲ ਅਧਿਆਤਮਿਕ ਸਿਧਾਂਤਾਂ—ਜਿਵੇਂ ਜੀਵਿਤ ਗੁਰੂ ਦੀ ਲੋੜ, ਨਾਮ ਭਗਤੀ, ਸ਼ਾਕਾਹਾਰ ਅਤੇ ਕਰਮ-ਸਿਧਾਂਤ ਉੱਤੇ ਪ੍ਰਕਾਸ਼ ਪਾਉਂਦੇ ਹਨ। Ravidas was a contemporary of Kabir in the fifteenth century, and was also from Banares. Ravidas criticized the ritualistic forms of worship practiced in both Hinduism and Islam. He stressed the transience of life and the imminence of death, and the importance of true devotion to God by listening to the Name or Sound within, under the guidance of a Master. His poems are marked by bold, down to earth language and are infused with his true humility, love for God, and the pain of separation that he experienced. Quite a few poems that are included in this volume cover the basic mystic principles of Sant Mat, such as the necessity of a living Master, devotion to the Name, vegetarianism, and the law of karma. English: Guru RavidasAuthor: Dr. Kashi Nath Upadhyaya Category: Mystic Tradition Format: Paperback, 272 Pages Edition: 8th, 2008 ISBN: 978-93-89810-94-3 RSSB: PB-008-0 Price: USD 8 including shipping. Estimated price: EUR 7.57, GBP 6.57 |