Sain Bulleh Shah
ਸਾਈਂ ਬੁੱਲ੍ਹੇਸ਼ਾਹ18ਵੀਂ ਸਦੀ ਵਿਚ ਪੰਜਾਬ ਵਿਚ ਹੋਏ ਸੂਫ਼ੀ ਫ਼ਕੀਰ ਸਾਈਂ ਬੁੱਲ੍ਹੇਸ਼ਾਹ, ਹਜ਼ਰਤ ਮੁਹੰਮਦ ਸਾਹਿਬ ਦੇ ਵੰਸ਼ ਵਿੱਚੋਂ ਮੰਨੇ ਜਾਂਦੇ ਸਨ ਅਤੇ ਇਸ ਲਈ ਉਨ੍ਹਾਂ ਦੀ ਗਿਣਤੀ ਸਮਾਜ ਦੇ ਉੱਘੇ ਵਰਗ ਦੇ ਮੈਂਬਰਾਂ ਵਿਚ ਹੁੰਦੀ ਸੀ। ਬੁੱਲ੍ਹੇਸ਼ਾਹ ਦੀਆਂ ਕਵਿਤਾਵਾਂ ਆਪਣੇ ਅਧਿਆਤਮਿਕ ਗੁਰੂ ਇਨਾਇਤ ਸ਼ਾਹ (ਜੋ ਇਕ ਸਾਧਾਰਨ ਮਾਲੀ ਸਨ) ਦੇ ਪ੍ਰਤੀ ਉਨ੍ਹਾਂ ਦੇ ਅਸੀਮ ਪਿਆਰ ਨੂੰ ਉਜਾਗਰ ਕਰਦੀਆਂ ਹਨ। ਆਤਮਾ ਅਤੇ ਪਰਮਾਤਮਾ ਅਤੇ ਗੁਰੂ ਅਤੇ ਸ਼ਿਸ਼ ਦੇ ਪ੍ਰੇਮ-ਭਰੇ ਸੰਬੰਧ ਨੂੰ ਪ੍ਰਗਟ ਕਰਨ ਲਈ ਬੁੱਲ੍ਹੇਸ਼ਾਹ ਨੂੰ ਪੰਜਾਬ ਦੀ ਹੀਰ ਅਤੇ ਰਾਂਝੇ ਦੀ ਪ੍ਰੇਮ ਕਥਾ ਦਾ ਪ੍ਰਤੀਕ ਦੇ ਰੂਪ ਵਿਚ ਪ੍ਰਯੋਗ ਕੀਤਾ ਹੈ। ਬੁੱਲ੍ਹੇਸ਼ਾਹ ਨੂੰ ਆਪਣੇ ਅਭਿਮਾਨੀ ਵਿਵਹਾਰ ਦੇ ਕਾਰਨ ਕੁਝ ਸਮੇਂ ਲਈ ਆਪਣੇ ਸਤਿਗੁਰੂ ਦਾ ਵਿਛੋੜਾ ਵੀ ਸਹਿਣਾ ਪਿਆ। ਉਸ ਸਮੇਂ ਦੌਰਾਨ ਲਿਖੀਆਂ ਗਈਆਂ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਸਤਿਗੁਰੂ ਦੀ ਸੰਗਤ ਅਤੇ ਦੀਦਾਰ ਪ੍ਰਤੀ ਉਨ੍ਹਾਂ ਦੀ ਤੀਬਰ ਤੜਪ ਪ੍ਰਗਟ ਹੁੰਦੀ ਹੈ। ਬੁੱਲ੍ਹੇਸ਼ਾਹ ਦਾ ਜੀਵਨ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਅਧਿਆਤਮ ਮਾਰਗ ਤੇ ਨਿਰਮਲ ਪ੍ਰੇਮ ਦੇ ਮਹੱਤਵ ਅਤੇ ਕਰਮ-ਕਾਂਡ ਦੀ ਨਿਰਾਰਥਕਤਾ ਨੂੰ ਦਰਸਾਉਂਦੀਆਂ ਹਨ ਅਤੇ ਇਹ ਵੀ ਸਪਸ਼ਟ ਕਰਦੀਆਂ ਹਨ ਕਿ ਮਨੁੱਖ ਦੇ ਬਣਾਏ ਜਾਤ, ਵਰਗ ਆਦਿ ਦੇ ਭੇਦ-ਭਾਵ ਦਾ ਸੱਚੀ ਭਗਤੀ ਨਾਲ ਕੋਈ ਸੰਬੰਧ ਨਹੀਂ ਹੈ। A mystic in the Sufi tradition who lived in eighteenth-century Punjab, Bulleh Shah was said to be a descendent of the prophet Muhammad, and was therefore considered a member of the highest level of society. Bulleh Shah's poems reveal his unquenchable love for his spiritual Master, Inayat Shah, who was a simple gardener. In his poems, Bulleh Shah uses the allegory of the romance of Heer and Ranjha to symbolize the relationship of the Master and disciple, the Lord and the soul. Bulleh Shah was estranged from his Master for a certain period because of his arrogant behaviour, and the poems he wrote during that period convey his intense longing for the company of his Master. Bulleh Shah's life and his poetry demonstrate the importance of pure love on the spiritual path, the futility of traditional religion and rituals, and the irrelevance of caste, class, and other man-made divisions. English: Bulleh ShahAuthor: Prof. Janak Raj Puri, Dr. T. R. Shangari Category: Mystic Tradition Format: Paperback, 432 Pages Edition: 13th, 2011 ISBN: 978-81-8256-896-9 RSSB: PB-021-0 Price: USD 10 including shipping. Estimated price: EUR 9.46, GBP 8.22 |