Bhagavad Gita
ਭਗਵਤਗੀਤਾ ‘ਭਗਵਤ ਗੀਤਾ’ ਦਾ ਅਰਥ ਹੈ ‘ਭਗਵਾਨ ਦਾ ਗੀਤ’, ਇਸ ਨੂੰ ਆਮ ਤੌਰ ਤੇ ਗੀਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੀਤਾ ਦਾ ਵਿਸ਼ਵਵਿਆਪੀ ਸੰਦੇਸ਼ ਕਰਮ ਦੀ ਇੱਛਾ ਨੂੰ ਤਿਆਗਣਾ ਹੈ, ਕਰਮ ਨੂੰ ਨਹੀਂ। ਗੀਤਾ ਦਾ ਸਾਰ ਸੰਦੇਸ਼ ਇਸ ਦੇ ਮੁਖ ਪਾਤਰ ਅਰਜੁਨ ਦੇ ਮਨ ਦੀ ਦੁਵਿਧਾਮਈ ਸਥਿਤੀ ਉੱਤੇ ਅਧਾਰਿਤ ਹੈ। ਮਹਾਭਾਰਤ ਦੇ ਯੁੱਧ ਤੋਂ ਪਹਿਲਾਂ ਅਰਜੁਨ ਨੂੰ ਇਕ ਭਾਰੀ ਉਲਝਣ ਦਾ ਸਾਹਮਣਾ ਕਰਨਾ ਪਿਆ ਕਿ ਕੀ ਅਧਰਮ ਦਾ ਵਿਰੋਧ ਕਰਦੇ ਹੋਏ ਉਸ ਨੂੰ ਆਪਣੀ ਹੀ ਕੁਲ ਦੇ ਮੈਂਬਰਾਂ ਨਾਲ ਯੁੱਧ ਕਰਨਾ ਚਾਹੀਦਾ ਹੈ ਜਾਂ ਪਰਿਵਾਰ ਪ੍ਰਤਿ ਨਿਸ਼ਠਾ ਅਤੇ ਯੁੱਧ ਪ੍ਰਤੀਘ੍ਰਿਣਾ ਕਾਰਣ ਆਪਣੇਕਰਤਵ ਤੋਂ ਟਲ ਜਾਣਾ ਚਾਹੀਦਾ ਹੈ? ਉਸ ਦੇ ਗੁਰੂ ਭਗਵਾਨ ਕ੍ਰਿਸ਼ਨ ਉਸ ਨੂੰ ਇਸ ਦੁਵਿਧਾ ਵਿਚੋਂ ਨਿਕਲਣ ਦਾ ਮਾਰਗ ਦੱਸਦੇ ਹਨ ਅਤੇ ਮਨੁੱਖ ਜੀਵਨ ਦੇ ਉਦੇਸ਼ ਬਾਰੇ ਗਹਿਰਾਈ ਨਾਲ ਸਮਝਾਉਂਦੇ ਹੋਏ ਆਤਮਾ ਦੀ ਮੁਕਤੀ ਦੇ ਮਾਰਗ ਤੋਂ ਵੀ ਜਾਣੂ ਕਰਵਾਉਂਦੇ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਭਗਵਤਗੀਤਾ ਦਾ ਵਿਦਵਤਾਪੂਰਨ ਅਨੁਵਾਦ ਪੇਸ਼ ਕੀਤਾ ਗਿਆ ਹੈ ਜਿਸ ਵਿਚ ਲੇਖਕ ਨੇ ਲੋੜ ਅਨੁਸਾਰ ਸ਼ਲੋਕਾਂ ਦਾ ਵਿਸਤਾਰ ਨਾਲ ਵਰਨਨਕੀਤਾ ਹੈ। ਇਸ ਦੇ ਦੂਸਰੇ ਭਾਗ ਵਿਚ ਗੀਤਾਦੇ ਉਪਦੇਸ਼ ਦੀ ਵਿਆਖਿਆ ਕੀਤੀ ਗਈ ਹੈ। The Bhagavad Gita, which means ‘The Song of the Lord’ is commonly known as the Gita. The Gita’s universal message is renouncing the desire for action rather than the action itself. Since the world is sustained and regulated by the Divine, and human beings are here for a specific purpose, the Gita does not envisage a cleft between life here in the world and life in the Divine. Rather it demonstrates how to work in the world and yet continue to remain in tune with the Divine. That’s why at the heart of the Gita is the all-too human quandary of its central character Arjuna, who, on the eve of the great battle of the Mahabharata, faces an existential dilemma: Should he fight with members of his own clan in order to combat a great evil or should he refrain from action because of family loyalty and aversion to conflict? Krishna, the name given to the Lord, who acts as his mentor, explain the way out of the dilemma by diving deep in to the purpose of human life and outlines the paths to liberation of the soul. Part one of the book provides a scholarly translation of the Bhagavad Gita and the author has elaborated the verses where ever needed. Part two offers an interpretation of the Gita’s teachings. English: The Bhagavad GitaAuthor: K.N.Upadhyaya Category: Mysticism in World Religions Format: Hardcover, 624 Pages Edition: 1st, 2022 ISBN: 978-81-19078-99-8 RSSB: PB-262-0 Price: USD 15 including shipping. Estimated price: EUR 14.20, GBP 12.32 |